You are here

Back to top

Parvasi Punjabi Sahit De Masiha, Dr. S. P. Singh Di Kahani, Ik Kavita Di Jubani (Hardcover)

Parvasi Punjabi Sahit De Masiha, Dr. S. P. Singh Di Kahani, Ik Kavita Di Jubani Cover Image
$12.99
Usually Ships in 1-5 Days
(This book cannot be returned.)

Description


ਇਸ ਕਿਤਾਬ ਦੀ ਉਤਪਤੀ ਇਤਫ਼ਾਕਨ ਹੋਈ। ਇਹ ਕਿਤਾਬ ਅਜੋਕੇ ਸਮੇਂ ਦੇ ਪਰਵਾਸੀ ਪੰਜਾਬੀ ਸਾਹਿਤ ਦੇ ਇਕ ਗੂੜ੍ਹਗਿਆਨੀ ਅਤੇ ਸਾਹਿਤਕ ਮੁਕਤੀਦਾਤਾ ਨੂੰ ਸਲਾਹੁਣ ਦਾ ਨਿਮਾਣਾ ਜਿਹਾ ਯਤਨ ਹੈ। ਮੇਰੇ ਅੰਦਰ ਡਾ.ਸ.ਪ.ਸਿੰਘ ਬਾਰੇ ਹੋਰ ਜਾਣਨ ਦੀ ਲੋਚ ਹੁਲਾਰੇ ਖਾਂਦੀ ਰਹਿੰਦੀ ਸੀ। ਮੈਂ ਇੰਟਰਨੈੱਟ 'ਤੇ ਭਾਲਿਆ ਅਤੇ ਹੋਰ ਖੋਜ ਯਤਨਾਂ ਵਿਚ ਵੀ ਕਮੀ ਨਾ ਛੱਡੀ, ਪਰ ਉਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਨ ਵਿਚ ਅਸਮਰੱਥ ਰਿਹਾ। ਮੈਨੂੰ ਮੇਰਾ ਸੰਘਰਸ਼ ਉਸ ਦਿਨ ਮੁੱਕਿਆ ਜਾਪਿਆ ਜਿਸ ਦਿਨ ਮੈਂ ਯੂਟਿਊਬ 'ਤੇ ਤਜਰਬੇਕਾਰ ਪੱਤਰਕਾਰ ਮੋਹਨ ਗਿੱਲ ਨਾਲ ਉਨ੍ਹਾਂ ਦਾ ਇੰਟਰਵਿਊ ਵੇਖਿਆ।

ਇਸ ਇੰਟਰਵਿਊ ਵਿਚ ਸਰਦਾਰ ਮੋਹਨ ਗਿੱਲ ਨੇ ਉਨ੍ਹਾਂ ਨੂੰ ਆਪਣੇ ਸਾਹਿਤਕ ਜੀਵਨ-ਸਫ਼ਰ ਦੀ ਕਹਾਣੀ ਦਾ ਤਕਰੀਬਨ ਹਰ ਪੱਖ ਸਾਂਝਾ ਕਰਨ ਦੀ ਗੁਜਾਰਿਸ

ਕੀਤੀ। ਡਾ.ਸ.ਪ.ਸਿੰਘ ਉਨ੍ਹਾਂ ਦੋ ਸ਼ਖ਼ਸੀਅਤਾਂ ਵਿੱਚੋਂ ਇਕ ਹਨ ਜਿਨ੍ਹਾਂ ਨੇ ਮੇਰੇ ਸਾਹਿਤਕ ਜੀਵਨ 'ਤੇ ਅਮਿੱਟ ਛਾਪ ਛੱਡੀ ਹੈ। ਦੂਜੇ ਸ਼ਖ਼ਸ ਪ੍ਰੋਫੈਸਰ ਗੁਰਭਜਨ ਗਿੱਲ ਜੀ ਹਨ। ਕਵਿਤਾਵਾਂ ਰਾਹੀਂ ਖ਼ੁਦ ਦਾ ਪ੍ਰਗਟਾਵਾ ਕਰਨ ਵਿਚ ਮੈਂ ਆਪਣੇ ਆਪ ਨੂੰ ਬਹੁਤ ਸਹਿਜ ਅਤੇ ਸਹਿਲ ਮਹਿਸੂਸ ਕਰਦਾ ਹਾਂ, ਮੈਂ ਹਮੇਸ਼ਾ ਤੋਂ ਹੀ ਕਾਵਿ-ਪੱਧਤੀ ਦੀ ਵਰਤੋਂ ਕਰਦਿਆਂ ਡਾ.ਸ.ਪ.ਸਿੰਘ ਲਈ ਆਪਣੀ ਕਦਰਦਾਨੀ ਜ਼ਾਹਰ ਕਰਨਾ ਚਾਹੁੰਦਾ ਸੀ। ਇਸ ਲਈ, ਪਿੱਛੇ ਜਿਹੇ ਮੈਂ ਡਾ.ਸ.ਪ.ਸਿੰਘ ਉੱਤੇ ਇਕ ਛੋਟੀ ਜਿਹੀ ਕਵਿਤਾ ਲਿਖਣ ਦਾ ਉਪਰਾਲਾ ਕੀਤਾ। (ਜੋ ਇਸ ਕਿਤਾਬ ਵਿਚ ਸ਼ਾਮਲ ਹੈ) "ਕੁੱਜੇ ਵਿਚ ਸਮੁੰਦਰ ਬੰਦ ਕਰਨ" ਵਾਂਗ ਡਾ. ਸਿੰਘ ਨੇ ਵੀ ਇਸ ਇੰਟਰਵਿਊ ਵਿਚ ਸੰਖੇਪ ਵਿਚ ਗੱਲ ਕਰਨ ਦੇ ਬਾਵਜੂਦ ਆਪਣੇ ਬਾਰੇ, ਲਗਭਗ ਸਭ ਕੁਝ ਕਹਿ ਦਿੱਤਾ।

ਇਸ ਇੰਟਰਵਿਊ ਵਿਚਲੀ ਉਨ੍ਹਾਂ ਦੀ ਗੱਲਬਾਤ ਮੈਨੂੰ ਇੰਨੀ ਰੋਚਕ ਲੱਗੀ ਕਿ ਮੈਂ ਉਨ੍ਹਾਂ ਦੇ ਸਮੁੱਚੇ ਸਾਹਿਤਕ ਜੀਵਨ ਨੂੰ ਸਮੇਟਣ ਵਾਲੀ ਇਹ ਲੰਬੀ ਕਵਿਤਾ ਲਿਖਣ ਵਿਚ ਮੱਦਦ ਇਸ ਲਈ, ਇਹ ਮੁਹਾਵਰਾ, "ਜਿੱਥੇ ਚਾਹ ਹੈ, ਉੱਥੇ ਰਾਹ ਹੈ" ਮੇਰੇ ਮਾਮਲੇ ਵਿਚ ਸੱਚ ਸਾਬਤ ਹੋਇਆ ਕਿਉਂਕਿ ਇਹ ਇੰਟਰਵਿਊ ਇਕ ਸੰਪੂਰਣ ਘਟਨਾ ਬਣ ਕੇ ਮੇਰੇ ਸਾਮ੍ਹਣੇ ਆਇਆ ਜਿਸ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਇਸ ਮੁਕਤੀਦਾਤਾ ਅਤੇ ਦੂਰਦਰਸ਼ੀ ਬਾਰੇ ਲਿਖਣ ਲਈ ਮੈਨੂੰ ਮੌਕਾ ਅਤੇ ਬਲ ਬਖ਼ਸ਼ਿਆ।



Product Details
ISBN: 9781088168578
ISBN-10: 1088168574
Publisher: Ashkum Ashwick (Ash)
Publication Date: June 1st, 2023
Pages: 122
Language: Panjabi